ਜਲੰਧਰ — ਘਰ 'ਚ ਛੋਟਾ ਬੱਚਾ ਹੋਵੇ ਤਾਂ ਉਸ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਕਿ ਕਿਤੇ ਉਹ ਕੋਈ ਗੰਦੀ ਚੀਜ਼ ਚੁੱਕ ਕੇ ਮੂੰਹ 'ਚ ਨਾ ਪਾ ਲਵੇ, ਨਹੁੰ ਨਾ ਖਾਏ ਜਾਂ ਅੰਗੂਠਾ ਨਾ ਚੂਸੇ। ਮਾਂ ਨੂੰ ਹਰ ਵੇਲੇ ਇਹ ਹੀ ਚਿੰਤਾ ਰਹਿੰਦੀ ਹੈ। ਇਸ ਕਰਨ ਨਾਲ ਉਸ ਦਾ ਬੱਚਾ ਕਿਤੇ ਬੀਮਾਰ ਨਾ ਹੋ ਜਾਵੇ। ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦੀਆਂ ਇਨ੍ਹਾਂ ਆਦਤਾਂ ਕਾਰਨ ਉਹ ਬੀਮਾਰੀਆਂ ਤੋਂ ਬੱਚ ਸਕਦਾ ਹੈ। ਮਾਹਿਰਾਂ ਮੁਤਾਬਿਕ ਅੰਗੂਠਾ ਚੂਸਣ ਨਾਲ ਬੱਚੇ ਦੀ ਸਿਹਤ ਠੀਕ ਵੀ ਹੋ ਸਕਦੀ ਹੈ।
ਨਹੁੰ ਚਬਾਉਣ ਨਾਲ ਜਿਹੜੀ ਗੰਦਗੀ ਅੰਦਰ ਜਾਂਦੀ ਹੈ, ਉਸ 'ਚ ਮੌਜੂਦ ਤੱਤ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਨੂੰ ਗੰਦਗੀ 'ਚ ਰਹਿਣ ਦਿੱਤਾ ਜਾਵੇ ਅਤੇ ਉਸਨੂੰ ਮਿੱਟੀ ਖਾਣ ਤੋਂ ਰੋਕਿਆ ਹੀ ਨਾ ਜਾਵੇ।
ਐਲਰਜੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਕਿਸੇ ਨੂੰ ਪਰਫਿਊਮ, ਫੁੱਲਾਂ, ਮਿੱਟੀ, ਮਸਾਲੇ ਜਾਂ ਮੂੰਗਫਲੀ ਕਿਸੇ ਤੋਂ ਵੀ ਹੋ ਸਕਦੀ ਹੈ। ਇਸ ਦੇ ਉਲਟ ਜਿਹੜੇ ਬੱਚੇ ਬਚਪਨ 'ਚ ਅੰਗੂਠ ਚੂਸਦੇ ਸਨ ਉਨ੍ਹਾਂ 'ਚ ਐਲਰਜੀ ਦੇ ਲੱਛਣ ਘੱਟ ਪਾਏ ਗਏ।
ਪਰ ਬੱਚੇ ਨੂੰ ਕਦੇ ਵੀ ਇਹ ਆਦਤ ਖੁਦ ਨਹੀਂ ਪਾਉਣੀ ਚਾਹੀਦੀ, ਇਹ ਬਹੁਤ ਹੀ ਗਲਤ ਹੋਵੇਗਾ ਕਿਉਂਕੀ ਇਸ ਨਾਲ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਨਾਲ ਦੰਦਾਂ ਦਾ ਅਕਾਰ ਖਰਾਬ ਹੋ ਜਾਂਦਾ ਹੈ ਅਤੇ ਇਸ ਨਾਲ ਬੱਚੇ ਦੇ ਚਿਹਰੇ ਦੀ ਬਨਾਵਟ ਵੀ ਖਰਾਬ ਲੱਗਦੀ ਹੈ। ਬੱਚੇ ਨੂੰ ਬੈਠੇ-ਬੈਠੇ ਸੋਚਣ ਦੀ ਆਦਤ ਪੈ ਜਾਂਦੀ ਹੈ
ਸਫਰ 'ਤੇ ਜਾਣ ਲਈ ਫਾਲੋ ਕਰੋ ਇਹ ਸਟਾਈਲ
NEXT STORY